ਛਾਤੀ ਦੀ ਜਾਂਚ ਲਈ ਇਕ ਛੋਟੀ ਗਾਈਡ

ਇਹ ਤੱਥ ਸ਼ੀਟ ਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਦੀ ਸੰਖੇਪ ਜਾਣਕਾਰੀ ਦਿੰਦੀ ਹੈ। ਇਹ ਦੱਸਦੀ ਹੈ ਕਿ ਇਸ ਪ੍ਰੋਗਰਾਮ ਦੇ ਨਾਲ ਛਾਤੀਆਂ ਦੀ ਜਾਂਚ ਕੌਣ ਕਰਵਾ ਸਕਦਾ ਹੈ, ਛਾਤੀਆਂ ਦੀ ਜਾਂਚ ਵਿੱਚ ਕੀ ਸ਼ਾਮਲ ਹੈ, ਅਤੇ ਮੁਲਾਕਾਤ ਕਿਵੇਂ ਤੈਅ ਕਰਨੀ ਹੈ।

ਛਾਤੀ ਦੀ ਜਾਂਚ ਲਈ ਇਕ ਛੋਟੀ ਗਾਈਡ [PDF 259.43 KB]

ਛਾਤੀਆਂ ਦੀ ਜਾਂਚ ਦੀ ਮੁਲਾਕਾਤ ਮੌਕੇ ਕੀ ਹੁੰਦਾ ਹੈ

ਇਹ ਵੀਡੀਓ ਸਾਡੇ ਕੋਲ ਛਾਤੀਆਂ ਦੀ ਜਾਂਚ ਕਰਵਾਉਣ ਦੀ ਪ੍ਰਕਿਰਿਆ ਬਾਰੇ ਦੱਸਦੀ ਹੈ। ਇਸ ਵਿੱਚ ਸ਼ਾਮਿਲ ਹੁੰਦਾ ਹੈ:

  • ਆਪਣੀ ਮੁਲਾਕਾਤ ਵਾਸਤੇ ਤਿਆਰੀ ਕਿਵੇਂ ਕਰਨੀ ਹੈ
  • ਤੁਹਾਡੀਆਂ ਛਾਤੀਆਂ ਦੀ ਜਾਂਚ ਕਿਵੇਂ ਕੀਤੀ ਜਾਵੇਗੀ
  • ਤੁਹਾਡੀ ਮੁਲਾਕਾਤ ਤੋਂ ਬਾਅਦ ਕੀ ਹੁੰਦਾ ਹੈ।

ਛਾਤੀ ਦੀ ਜਾਂਚ ਸ਼ੁਰੂਆਤੀ ਪੜਾਅ ਵਾਲੇ ਕੈਂਸਰ ਲੱਭਣ ਵਿੱਚ ਮਦਦ ਕਰਕੇ, ਤੁਹਾਨੂੰ ਇਲਾਜ ਦੇ ਵਧੇਰੇ ਵਿਕਲਪ ਦੇ ਸਕਦੀ ਹੈ।

ਇੱਥੇ ਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਵਿਖੇ, ਅਸੀਂ ਰਾਜ ਭਰ ਵਿੱਚ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ  ਛਾਤੀ ਦੀ ਮੁਫ਼ਤ ਜਾਂਚ ਦੀ ਪੇਸ਼ਕਸ਼ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਛਾਤੀਆਂ ਵਿੱਚ ਕੋਈ ਤਬਦੀਲੀ ਨਹੀਂ ਵੇਖੀ ਹੈ।

50 ਤੋਂ 74 ਸਾਲ ਦੀ ਉਮਰ ਦੀਆਂ ਔਰਤਾਂ ਲਈ, ਛਾਤੀ ਦੀ ਜਾਂਚ ਸਭ ਤੋਂ ਪ੍ਰਭਾਵਸ਼ਾਲੀ ਹੈ ਅਤੇ ਜਦੋਂ ਤੁਸੀਂ ਇਸ ਉਮਰ ਵਾਲੇ ਸਮੂਹ ਵਿੱਚ ਹੁੰਦੇ ਹੋ  ਤਾਂ ਅਸੀਂ ਤੁਹਾਨੂੰ ਹਰ ਦੋ ਸਾਲਾਂ ਬਾਅਦ ਸੱਦਾ ਭੇਜਾਂਗੇ।

ਜਦੋਂ ਤੁਸੀਂ ਆਪਣੀ ਮੁਲਾਕਾਤ ਵਾਸਤੇ ਆਉਂਦੇ ਹੋ,ਕਿਰਪਾ ਕਰਕੇ ਟੈਲਕਮ ਪਾਊਡਰ ਜਾਂ ਡਿਓਡਰੈਂਟ ਨਾ ਲਗਾਓ  ਕਿਉਂਕਿ ਇਹ ਤੁਹਾਡੀ ਛਾਤੀ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਪੈਂਟ-ਕਮੀਜ਼ ਵਰਗੇ ਦੋ ਵੱਖਰੇ ਕੱਪੜੇ ਪਹਿਨੋ ਤਾਂ ਜੋ ਛਾਣਬੀਣ ਦੇ ਦੌਰਾਨ ਤੁਹਾਡੇ ਹੇਠਲੇ ਅੱਧੇ ਹਿੱਸੇ ਨੂੰ ਢੱਕ ਕੇ ਰੱਖਿਆ ਜਾ ਸਕੇ।

ਜੇ ਤੁਸੀਂ 10 ਮਿੰਟ ਪਹਿਲਾਂ ਪਹੁੰਚ ਸਕਦੇ ਹੋ ਇਹ ਮਦਦਗਾਰ ਹੁੰਦਾ ਹੈ ।

ਜਦੋਂ ਤੁਸੀਂ ਪਹੁੰਚਦੇ ਹੋ, ਸਾਡੀ ਦੋਸਤਾਨਾ ਰਿਸੈਪਸ਼ਨਿਸਟ ਦੁਆਰਾ ਤੁਹਾਡਾ ਸਵਾਗਤ ਕੀਤਾ ਜਾਵੇਗਾ।

ਉਹ ਤੁਹਾਨੂੰ ਕੁਝ ਫ਼ਾਰਮ ਭਰਨ ਲਈ ਕਹਿਣਗੇ ਅਤੇ ਤੁਹਾਡੇ ਮੈਡੀਕੇਅਰ ਕਾਰਡ ਦੀ ਜਾਂਚ ਕਰਨਗੇ।

ਸਾਡੀ ਮਹਿਲਾ ਰੇਡੀਓਗ੍ਰਾਫਰ ਤੁਹਾਨੂੰ ਜਾਂਚ ਵਾਲੇ ਕਮਰੇ ਵਿੱਚ ਲੈ ਕੇ ਜਾਵੇਗੀ  ਅਤੇ ਦੱਸੇਗੀ ਕਿ ਅੱਗੇ ਕੀ ਹੋਣ ਵਾਲਾ ਹੈ।

ਬੇਸ਼ੱਕ, ਤੁਸੀਂ ਉਸ ਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ ਜੋ ਤੁਹਾਡੇ ਕੋਲ ਹੋ ਸਕਦੇ ਹਨ

ਬਹੁਤ ਛੋਟੇ ਕੈਂਸਰਾਂ ਨੂੰ ਲੱਭਣ ਲਈ  ਉਹ ਵਿਸ਼ੇਸ਼ ਐਕਸ-ਰੇ ਮਸ਼ੀਨ ਦੀ ਵਰਤੋਂ ਕਰੇਗੀ  ਜਿਨ੍ਹਾਂ ਨੂੰ ਤੁਹਾਡੇ ਜਾਂ ਤੁਹਾਡੇ ਡਾਕਟਰ ਦੁਆਰਾ ਵੇਖਿਆ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ।

ਤੁਸੀਂ ਇਸ ਬਾਰੇ ਵਿੱਚ ਚਿੰਤਤ ਹੋ ਸਕਦੇ ਹੋ ਕਿ ਜਾਂਚ ਵਿੱਚ ਬਹੁਤ ਜ਼ਿਆਦਾ ਸਮਾਂ ਲੱਗੇਗਾਜਾਂ ਦਰਦਨਾਕ ਹੋਵੇਗੀ,ਪਰ ਇਹ ਆਮ ਤੌਰ 'ਤੇ ਛੇਤੀ ਪੂਰੀ ਹੋ ਜਾਂਦੀ ਹੈ ਅਤੇ ਸਿਰਫ਼ ਥੋੜ੍ਹੀ ਜਿਹੀ ਬੇ-ਆਰਾਮੀ ਵਾਲੀ ਹੁੰਦੀ ਹੈ।

ਤੁਸੀਂ ਹਮੇਸ਼ਾਂ ਆਪਣੀ ਰੇਡੀਓਗ੍ਰਾਫਰ ਨੂੰ ਕਿਸੇ ਵੀ ਸਮੇਂ ਰੁਕਣ ਲਈ ਕਹਿ ਸਕਦੇ ਹੋ।

ਉਹ ਤੁਹਾਨੂੰ ਆਪਣੀ ਕਮੀਜ਼ ਅਤੇ ਬ੍ਰਾਅ ਉਤਾਰਨ ਲਈ ਕਹੇਗੀ ਅਤੇ ਤੁਹਾਡੀ ਛਾਤੀ ਨੂੰ ਮਸ਼ੀਨ ਵਿੱਚ ਰੱਖੇਗੀ  ਅਤੇ ਸਪੱਸ਼ਟ ਚਿੱਤਰ ਪ੍ਰਾਪਤ ਕਰਨ ਲਈ ਕੁਝ ਸਕਿੰਟਾਂ ਲਈ ਕੁਝ ਦਬਾਅ ਪਾਏਗੀ।

ਇਸ ਨੂੰ ਦੂਜੀ ਛਾਤੀ ਲਈ ਦੁਹਰਾਇਆ ਜਾਵੇਗਾ।

ਉਹ ਹਰੇਕ ਛਾਤੀ ਦੇ ਦੋ-ਦੋ, ਕੁੱਲ ਚਾਰ ਐਕਸ-ਰੇ ਲਵੇਗੀ।

ਤੁਹਾਡੀ ਛਾਤੀ ਦੀ ਜਾਂਚ ਦੇ ਚਿੱਤਰਾਂ ਨੂੰਘੱਟੋ-ਘੱਟ ਦੋ ਉੱਚ ਸਿਖਲਾਈ ਪ੍ਰਾਪਤ  ਅਤੇ ਮਾਹਰ ਡਾਕਟਰਾਂ ਦੁਆਰਾਸੁਤੰਤਰ ਤੌਰ 'ਤੇ ਜਾਂਚਿਆ ਜਾਵੇਗਾ।

ਜ਼ਿਆਦਾਤਰ ਔਰਤਾਂ ਨੂੰ ਚਾਰ ਹਫ਼ਤਿਆਂ ਦੇ ਅੰਦਰਆਪਣੇ ਨਤੀਜੇ ਪ੍ਰਾਪਤ ਹੋ ਜਾਂਦੇ ਹਨ।

ਜੇ ਤੁਸੀਂ ਸਾਨੂੰ ਆਪਣੇ ਡਾਕਟਰ ਦੇ ਵੇਰਵੇ ਦਿੰਦੇ ਹੋ, ਅਸੀਂ ਉਨ੍ਹਾਂ ਨੂੰ ਵੀ ਨਤੀਜੇ ਭੇਜਾਂਗੇ।

100 ਵਿੱਚੋਂ 95 ਔਰਤਾਂ ਦੀ ਛਾਤੀ ਦੀ ਜਾਂਚ ਦਾ ਨਤੀਜਾ ਆਮ ਹੁੰਦਾ ਹੈ ਜਿਸ ਵਿੱਚ ਛਾਤੀ ਦਾ ਕੋਈ ਕੈਂਸਰ ਨਹੀਂ ਲੱਭਿਆ ਜਾਂਦਾ ਹੈ।

100 ਵਿੱਚੋਂ ਪੰਜ ਔਰਤਾਂ ਨੂੰ ਵਧੇਰੇ ਜਾਂਚਾਂ ਦੀ ਲੋੜ ਹੁੰਦੀ ਹੈ।

ਪਰ ਜੇ ਤੁਸੀਂ ਇਸ ਸਮੂਹ ਵਿੱਚ ਆਉਂਦੇ ਹੋ,ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੈ।

ਇਸ ਦਾ ਮਤਲਬ ਇਹ ਹੈ ਕਿ ਸਾਡੇ ਮੁਲਾਂਕਣ ਕਲੀਨਿਕ ਵਿਖੇ  ਕਿਸੇ ਚੀਜ਼ ਨੂੰ ਨੇੜਿਓਂ ਵੇਖਣ ਦੀ ਲੋੜ ਹੈ।

ਤੁਹਾਡੀ ਮੁਲਾਕਾਤ ਵਿੱਚ 30 ਮਿੰਟਾਂ ਤੋਂ ਘੱਟ ਸਮਾਂ ਲੱਗੇਗਾ,ਅਤੇ ਉਸ ਸਮੇਂ ਦੌਰਾਨ, ਸਾਡਾ ਤਜ਼ਰਬੇਕਾਰ ਅਤੇ ਸਵਾਗਤ ਕਰਨ ਵਾਲਾ ਅਮਲਾ ਤੁਹਾਡੀ ਸ਼ਾਨਦਾਰ ਦੇਖਭਾਲ ਕਰੇਗਾ।

ਇਸ ਲਈ, ਜੇ ਤੁਸੀਂ 40 ਸਾਲ ਤੋਂ ਵੱਧ ਉਮਰ ਦੇ ਹੋ, ਛਾਤੀ ਦੀ ਮੁਫ਼ਤ ਜਾਂਚ ਕਰਵਾਉਣ ਦੀ ਸਾਡੀ ਪੇਸ਼ਕਸ਼ ਸਵੀਕਾਰ ਕਰੋ
ਅਤੇ ਜੇ ਤੁਹਾਡੀ ਉਮਰ 50 ਤੋਂ 74 ਸਾਲ ਦੇ ਵਿਚਕਾਰ ਹੈ,ਅਸੀਂ ਤੁਹਾਨੂੰ ਆਪਣੀ ਛਾਤੀ ਦੀ ਜਾਂਚਸਮੇਂ ਸਿਰ ਕਰਵਾਉਂਦੇ ਰਹਿਣ ਲਈ ਸੱਦਾ ਦੇਵਾਂਗੇ ਕਿਉਂਕਿ ਰੋਗ ਦੀ ਸ਼ੁਰੂਆਤੀ ਪਛਾਣਇਲਾਜ ਦੇ ਵਧੇਰੇ ਵਿਕਲਪ ਦਿੰਦੀ ਹੈ ਅਤੇ ਇਸ ਨਾਲ ਵੱਡਾ ਫ਼ਰਕ ਪੈਂਦਾ ਹੈ।
ਅੱਜ ਹੀ ਛਾਤੀ ਦੀ ਜਾਂਚ ਬੁੱਕ ਕਰੋ।

ਸਾਡੇ ਕੋਲ ਕੁਈਨਜ਼ਲੈਂਡ ਭਰ ਵਿੱਚ260 ਤੋਂ ਵੱਧ ਜਗ੍ਹਾਵਾਂ ਹਨ, ਕੁੱਝ ਜਗ੍ਹਾਵਾਂ ਕੰਮਕਾਜ਼ੀ ਘੰਟਿਆਂ ਤੋਂ ਬਾਅਦ ਵਾਲੀਆਂ ਹਨ।

ਵਧੇਰੇ ਜਾਣਕਾਰੀ ਵਾਸਤੇਜਾਂ ਮੁਲਾਕਾਤ ਤੈਅ ਕਰਨ ਲਈ, breastscreen.qld.gov.au 'ਤੇ ਜਾਓ ਜਾਂ ਆਪਣੀ ਸਥਾਨਕਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਸੇਵਾ ਨੂੰ 13 20 50 'ਤੇ ਫ਼ੋਨ ਕਰੋ।

ਅਪੰਗਤਾ ਵਾਲੀਆਂ ਔਰਤਾਾਂ ਲਈ ਛਾਤੀਆਂ ਦੀ ਜਾ

ਇਹ ਤੱਥ ਸ਼ੀਟ ਉਹਨਾਂ ਸਹਾਇਤਾਵਾਂ ਦੀ ਰੂਪਰੇਖਾ ਦੱਸਦੀ ਹੈ ਜੋ ਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਅਪੰਗਤਾ ਵਾਲੀਆਂ ਔਰਤਾਂ ਨੂੰ ਪੇਸ਼ ਕਰਦੀ ਹੈ। ਇਹ ਛਾਤੀਆਂ ਦੀ ਜਾਂਚ ਸਮੇਂ ਕੀ ਹੁੰਦਾ ਹੈ, ਮੁਲਾਕਾਤ ਕਿਵੇਂ ਤੈਅ ਕਰਨੀ ਹੈ ਅਤੇ ਸਹਿਮਤੀ ਬਾਰੇ ਵੀ ਦੱਸਦੀ ਹੈ।

ਅਪੰਗਤਾ ਵਾਲੀਆਂ ਔਰਤਾਾਂ ਲਈ ਛਾਤੀਆਂ ਦੀ ਜਾਾਂਚ %asset_summary_265661

Last updated: July 2024