ਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਮੁਲਾਂਕਣ ਕਲੀਨਿਕ ਵਿਖੇ ਕੀ ਹੁੰਦਾ ਹੈ
ਇਹ ਵੀਡੀਓ ਦੱਸਦੀ ਹੈ ਕਿ ਕੀ ਹੁੰਦਾ ਹੈ ਜਦੋਂ ਗਾਹਕਾਂ ਨੂੰ ਉਨ੍ਹਾਂ ਦੀ ਛਾਤੀਆਂ ਦੀ ਜਾਂਚ ਤੋਂ ਬਾਅਦ ਹੋਰ ਜਾਂਚਾਂ ਲਈ ਵਾਪਸ ਆਉਣ ਲਈ ਕਿਹਾ ਜਾਂਦਾ ਹੈ। ਇਸ ਵਿੱਚ ਸ਼ਾਮਿਲ ਹੁੰਦਾ ਹੈ:
- ਆਪਣੀ ਮੁਲਾਕਾਤ ਵਾਸਤੇ ਤਿਆਰੀ ਕਿਵੇਂ ਕਰਨੀ ਹੈ
- ਤੁਹਾਡੇ ਵੱਲੋਂ ਕਰਵਾਈਆਂ ਜਾ ਸਕਣ ਵਾਲੀਆਂ ਜਾਂਚਾਂ ਦੀਆਂ ਕਿਸਮਾਂ
- ਤੁਹਾਡੀ ਮੁਲਾਕਾਤ ਤੋਂ ਬਾਅਦ ਕੀ ਹੁੰਦਾ ਹੈ।
ਛਾਤੀਆਂ ਦੀ ਜਾਂਚ ਤੋਂ ਬਾਅਦ,ਕੁਝ ਔਰਤਾਂ ਨੂੰ ਸਾਡੇ ਵਿਸ਼ੇਸ਼ ਡਾਕਟਰਾਂ ਦੁਆਰਾ,ਤੁਹਾਡੀ ਛਾਤੀ ਦੇ ਐਕਸ-ਰੇ ਦੀ ਸਮੀਖਿਆ ਕਰਨ ਤੋਂ ਬਾਅਦ ਅਗਲੇਰੀਆਂ ਜਾਂਚਾਂ ਦੀ ਲੋੜ ਹੁੰਦੀ ਹੈ।
ਪਰ ਜੇ ਤੁਸੀਂ ਇਸ ਸਮੂਹ ਵਿੱਚ ਆਉਂਦੇ ਹੋ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੈ।
ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਰਾਜ ਭਰ ਵਿੱਚ ਸਥਿਤ ਸਾਡੇ ਮੁਫ਼ਤ ਮੁਲਾਂਕਣ ਕਲੀਨਿਕਾਂ ਵਿੱਚੋਂ ਕਿਸੇ ਇਕ ਵਿੱਚ ਕਿਸੇ ਚੀਜ਼ ਨੂੰ ਨੇੜਿਓਂ ਵੇਖਣ ਦੀ ਲੋੜ ਹੈ।
ਇਹਨਾਂ ਅਗਲੇਰੀਆਂ ਮੁਲਾਂਕਣ ਵਾਲੀਆਂ ਜਾਂਚਾਂ ਤੋਂ ਬਾਅਦ,ਜ਼ਿਆਦਾਤਰ ਔਰਤਾਂ ਦੇ ਨਤੀਜੇ ਆਮ ਵਰਗੇ ਹੁੰਦੇ ਹਨ ਅਤੇ ਉਹ ਨਿਯਮਤ ਦੋ ਸਾਲ ਵਾਲੇ ਜਾਂਚ ਦੇ ਪ੍ਰੋਗਰਾਮ ਵਿੱਚ ਵਾਪਸ ਚਲੇ ਜਾਂਦੀਆਂ ਹਨ।
ਜਦੋਂ ਤੁਸੀਂ ਆਪਣੀ ਮੁਲਾਕਾਤ ਵਾਸਤੇ ਆਉਂਦੇ ਹੋ,ਕਿਰਪਾ ਕਰਕੇ ਟੈਲਕਮ ਪਾਊਡਰ ਜਾਂ ਡਿਓਡਰੈਂਟ ਨਾ ਲਗਾਓ ਕਿਉਂਕਿ ਇਹ ਤੁਹਾਡੀ ਛਾਤੀ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਪੈਂਟ-ਕਮੀਜ਼ ਵਰਗੇ ਦੋ ਵੱਖਰੇ ਕੱਪੜੇ ਪਹਿਨੋ ਤਾਂ ਜੋ ਮੁਲਾਂਕਣ ਦੇ ਦੌਰਾਨ ਤੁਹਾਡੇ ਸਰੀਰ ਦੇ ਹੇਠਲੇ ਅੱਧੇ ਹਿੱਸੇ ਨੂੰ ਢੱਕ ਕੇ ਰੱਖਿਆ ਜਾ ਸਕੇ।
ਜਦੋਂ ਤੁਸੀਂ ਪਹੁੰਚਦੇ ਹੋ, ਸਾਡੀ ਦੋਸਤਾਨਾ ਰਿਸੈਪਸ਼ਨਿਸਟ ਦੁਆਰਾ ਤੁਹਾਡਾ ਸਵਾਗਤ ਕੀਤਾ ਜਾਵੇਗਾ।
ਸਾਡੀ ਡਾਕਟਰਾਂ, ਨਰਸਾਂ ਅਤੇ ਰੇਡੀਓਗ੍ਰਾਫਰਾਂ ਦੀ ਟੀਮ ਇਹ ਫ਼ੈਸਲਾ ਕਰਨ ਲਈ ਮਿਲ ਕੇ ਕੰਮ ਕਰੇਗੀ ਕਿ ਤੁਹਾਨੂੰ ਕਿਹੜੇ ਟੈਸਟਾਂ ਦੀ ਲੋੜ ਹੈ ਅਤੇ ਇਸ ਬਾਰੇ ਤੁਹਾਡੇ ਨਾਲ ਗੱਲ ਕਰੇਗੀ।
ਬੇਸ਼ੱਕ, ਤੁਸੀਂ ਆਪਣੀ ਫੇਰੀ ਦੌਰਾਨ ਕਿਸੇ ਵੀ ਸਮੇਂ ਉਨ੍ਹਾਂ ਨੂੰ ਸਵਾਲ ਪੁੱਛ ਸਕਦੇ ਹੋ।
ਮੁਲਾਂਕਣ ਕਲੀਨਿਕ ਜਾਂਚਾਂ ਵਿੱਚਛਾਤੀ ਦੀ ਕਲੀਨਿਕੀ ਜਾਂਚ,ਛਾਤੀ ਦਾ ਵਿਸਥਾਰ ਵਾਲਾ ਐਕਸ-ਰੇ, ਛਾਤੀ ਦਾ ਅਲਟਰਾਸਾਊਂਡ, ਅਤੇ ਸੂਈ ਨਾਲ ਨਮੂਨਾ ਲੈਣਾ ਸ਼ਾਮਲ ਹੋ ਸਕਦਾ ਹੈ।
ਹੋ ਸਕਦਾ ਹੈ ਤੁਹਾਡੀਆਂ ਇਹ ਸਾਰੀਆਂ ਜਾਂਚਾਂ ਨਾ ਹੋਣ,ਅਤੇ ਜ਼ਿਆਦਾਤਰ ਔਰਤਾਂ ਨੂੰ ਸੂਈ ਨਾਲ ਨਮੂਨਾ ਦੇਣ ਦੀ ਲੋੜ ਨਹੀਂ ਪਵੇਗੀ।
ਤੁਹਾਨੂੰ ਕਲੀਨਿਕ ਵਿੱਚ ਕਈ ਘੰਟਿਆਂ ਲਈ ਰਹਿਣਾ ਪੈ ਸਕਦਾ ਹੈਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਵਿੱਚੋਂ ਕਿਹੜੀਆਂ ਜਾਂਚਾਂ ਕਰਵਾਉਣੀਆਂ ਹਨ।
ਆਓ ਜਾਂਚਾਂ ਬਾਰੇ ਥੋੜ੍ਹਾ ਹੋਰ ਵਿਸਥਾਰ ਨਾਲ ਗੱਲ ਕਰੀਏ
ਛਾਤੀਆਂ ਦੀ ਕਲੀਨਿਕੀ ਜਾਂਚ ਵਿੱਚ ਡਾਕਟਰ ਜਾਂ ਨਰਸ ਤੁਹਾਡੀ ਛਾਤੀ ਦੇ ਟਿਸ਼ੂਆਂ ਦੀ ਸਰੀਰਕ ਜਾਂਚ ਦੇ ਨਾਲ-ਨਾਲ,ਤੁਹਾਡੀਆਂ ਕੱਛਾਂ ਅਤੇ ਤੁਹਾਡੀ ਗਰਦਨ ਵਿੱਚ ਗਿਲਟੀਆਂ ਦੀ ਵੀ ਜਾਂਚ ਕਰਦੇ ਹਨ।
ਉਹ ਜਾਂਚ ਕਰਨਗੇ ਕਿ ਕੀ ਉਹ ਕੋਈ ਗੰਢਾਂ ਜਾਂ ਕੋਈ ਹੋਰ ਅਸਧਾਰਨ ਤਬਦੀਲੀਆਂ ਦੇਖ ਜਾਂ ਮਹਿਸੂਸ ਕਰ ਸਕਦੇ ਹਨ।
ਛਾਤੀ ਦਾ ਵਿਸਥਾਰ ਵਾਲਾ ਐਕਸ-ਰੇ ਛਾਤੀ ਦੀ ਜਾਂਚ ਵਰਗਾ ਹੀ ਹੁੰਦਾ ਹੈ।
ਮੁਲਾਂਕਣ ਕਲੀਨਿਕ ਵਿਖੇ ਤੁਹਾਡੇ ਇਹਨਾਂ ਵਿੱਚੋਂ ਇਕ ਜਾਂ ਵਧੇਰੇ ਹੋ ਸਕਦੇ ਹਨ।
ਸਾਡੇ ਡਾਕਟਰ ਕਈ ਵਾਰ ਤੁਹਾਡੀ ਛਾਤੀ ਦੀ ਜਾਂਚ ਵਿੱਚ ਵੇਖੀ ਗਈ ਅਸਧਾਰਨਤਾ ਨੂੰ ਨੇੜਿਓਂ ਵੇਖਣਾ ਮਦਦਗਾਰ ਮਹਿਸੂਸ ਕਰ ਸਕਦੇ ਹਨ।
ਛਾਤੀ ਦੇ ਅਲਟਰਾਸਾਊਂਡ ਛਾਤੀ ਦੇ ਟਿਸ਼ੂ ਦੀ ਜਾਣਕਾਰੀ ਦਰਸਾਉਣ ਲਈ ਆਵਾਜ਼ ਦੀਆਂ ਲਹਿਰਾਂ ਦੀ ਵਰਤੋਂ ਕਰਦੇ ਹਨ।
ਅਲਟਰਾਸਾਊਂਡ ਛਾਤੀ ਦੀ ਜਾਂਚ ਵਿੱਚ ਵੇਖੀਆਂ ਗਈਆਂ ਕੁੱਝ ਅਸਧਾਰਨਤਾਵਾਂ ਦੀ ਜਾਂਚ ਕਰਨ ਦਾ ਇਕ ਵਧੀਆ ਤਰੀਕਾ ਹੈ।
ਨਮੂਨਾ ਲੈਣ ਵਿੱਚ ਅਸੀਂ ਉਸ ਜਗ੍ਹਾ ਨੂੰ ਸੁੰਨ ਕਰਨ ਲਈ ਉਸ ਥਾਂ ਨੂੰ ਹੀ ਸੁੰਨ ਕਰਨ ਵਾਲੀ ਦਵਾਈ ਦੀ ਵਰਤੋਂ ਕਰਦੇ ਹਾਂ,ਫਿਰ ਤੁਹਾਡੀ ਛਾਤੀ ਵਿੱਚੋਂ ਟਿਸ਼ੂ ਦਾ ਛੋਟਾ ਜਿਹਾ ਨਮੂਨਾ ਲੈਣ ਲਈਵਿਸ਼ੇਸ਼ ਸੂਈ ਦੀ ਵਰਤੋਂ ਕਰਦੇ ਹਾਂ।
ਫਿਰ ਅਸੀਂ ਨਮੂਨੇ ਨੂੰ ਜਾਂਚ ਲਈ ਭੇਜਦੇ ਹਾਂ।
ਜਿਵੇਂ ਹੀ ਸਾਨੂੰ ਤੁਹਾਡੀਆਂ ਸਾਰੀਆਂ ਜਾਂਚਾਂ ਦੇ ਨਤੀਜਿਆਂ ਬਾਰੇ ਪਤਾ ਲੱਗਦਾ ਹੈ, ਅਸੀਂ ਤੁਹਾਨੂੰ ਤੁਹਾਡੇ ਸਾਰੇ ਨਤੀਜੇ ਦੇਵਾਂਗੇ।
ਜ਼ਿਆਦਾਤਰ ਨਤੀਜੇ ਤੁਹਾਨੂੰ ਉਸੇ ਦਿਨ ਦੇ ਦਿੱਤੇ ਜਾਣਗੇ,ਅਤੇ ਕੁਝ ਨੂੰ ਵਧੇਰੇ ਸਮਾਂ ਲੱਗ ਸਕਦਾ ਹੈ।
ਕਈ ਵਾਰ ਜਾਂਚਾਂ ਤੋਂ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿ ਕੀ ਕੈਂਸਰ ਮੌਜੂਦ ਹੈ।
ਜੇ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਕੁਝ ਹੋਰ ਜਾਂਚਾਂ ਦੀ ਲੋੜ ਪੈ ਸਕਦੀ ਹੈ।
ਜ਼ਿਆਦਾਤਰ ਔਰਤਾਂ ਦੇ ਨਤੀਜੇ ਆਮ ਵਰਗੇ ਹੁੰਦੇ ਹਨ।
ਬਹੁਤ ਘੱਟ ਗਿਣਤੀ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਕੀਤੀ ਜਾਵੇਗੀ।
ਜੇ ਤੁਹਾਡੇ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਸਾਡਾ ਡਾਕਟਰ ਜਾਂ ਨਰਸ ਸਲਾਹਕਾਰ ਤੁਹਾਡੇ ਨਤੀਜਿਆਂ ਬਾਰੇ ਤੁਹਾਡੇ ਨਾਲ ਗੱਲ ਕਰੇਗੀ।
ਤੁਹਾਡੀ ਸਹਿਮਤੀ ਨਾਲ, ਉਹ ਨਤੀਜੇ ਤੁਹਾਡੇ ਡਾਕਟਰ ਨੂੰ ਵੀ ਭੇਜਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਤੁਹਾਨੂੰ ਸਮੇਂ ਸਿਰ ਇਲਾਜ ਲਈ ਕਿਸੇ ਜਨਤਕ ਜਾਂ ਨਿੱਜੀ ਮਾਹਰ ਕੋਲ ਭੇਜਿਆ ਗਿਆ ਹੈ।
ਸਾਡੇ ਡਾਕਟਰ ਅਤੇ ਨਰਸਾਂ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਗੇ ਕਿ ਅੱਗੇ ਕੀ ਹੋਵੇਗਾ ਅਤੇ ਤੁਸੀਂ ਵਧੇਰੇ ਜਾਣਕਾਰੀ ਅਤੇ ਸਹਾਇਤਾ ਕਿੱਥੋਂ ਪ੍ਰਾਪਤ ਕਰ ਸਕਦੇ ਹੋ।
ਜੇ ਤੁਸੀਂ ਮੁਲਾਂਕਣ ਕਲੀਨਿਕਾਂ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ, ਆਪਣੀ ਸਥਾਨਕ ਬ੍ਰੈਸਟਸਕ੍ਰੀਨ ਕੁਈਨਜ਼ਲੈਂਡ ਸੇਵਾ ਨੂੰ 13 20 50 'ਤੇ ਫ਼ੋਨ ਕਰੋ, ਜਾਂ breastscreen.qld.gov.au 'ਤੇ ਜਾਓ।
Last updated: July 2024